ਅਹਿਸਾਸ

ਜਦ ਤੂੰ ਨਹੀਂ ਸੀ ਕਦਮ ਰੱਖਿਆ ਮੇਰੇ ਦਿਲ ਦੀ ਚੁਗਾਠ ਉੱਤੇ
ਤਾਂ ਮੈਂ ਸੌਣਾ,ਉੱਠਣਾ ਤੇ ਰੋਜ਼ਮਰ੍ਹਾ ਦੇ ਕੰਮ ਕਰਨ ਨੂੰ ਜਿੰਦਗੀ ਸਮਝਦੀ ਸੀ
ਫਿਰ ਜਦ ਤੂੰ ਢੇਰ ਸਾਰੇ ਅਹਿਸਾਸਾਂ ਦੀਆਂ ਸਿੱਪੀਆਂ ਨੂੰ ਮੇਰੀ ਚੁੰਨੀ ਦੇ ਲੜ੍ਹ ਬੰਨ ਦਿੱਤਾ
ਤਾਂ ਪਤਾ ਲੱਗਾ ਕਿ ਜਿੰਦਗੀ ਜਿਉਣ ਤੇ ਜਿੰਦਗੀ ਮਾਨਣ ‘ਚ ਵੀ ਫ਼ਰਕ ਹੁੰਦਾ

ßrar Jessy