ਸਵਾਲ-ਜਵਾਬ (ਭਾਗ 1)

ਕਦੇ ਕਦੇ ਮੈਨੂ ਲੱਗੇ ਤੂੰ ਮੈਨੂ ਯਾਦ ਕਰਦਾ ਏ,
ਫਿਰ ਜਿਵੇ ਲੱਗੇ ਤੂੰ ਹਰ ਗੱਲ ਦੀ ਹਾਮੀ ਭਰਦਾ ਏ
ਕਦੇ ਕਦੇ ਲੱਗੇ ਕੇ ਤੂੰ ਵਿਛੜ ਗਿਆ ਮੁਦਤਾਂ ਤੋਂ ਮੈਂਥੋਂ
ਤੂੰ ਆਖੇ ਕਦ ਦੂਰ ਗਿਆ ਸਾਂ ਮੈਂ ਤੈਥੋਂ
ਦੱਸ ਫੇਰ ਮੈਂ ਕਿਉਂ ਇਹ ਪੀੜ ਹੰਢਾਉਂਦੀ ਆਂ
ਤੇਰੀਆਂ ਪੀੜਾਂ ਨੇ ਮੈਨੂ ਦੱਸਦੀਆਂ ਤੂੰ ਮੈਨੂ ਕਿੰਨਾ ਚਹੁਦੀਆਂ
ਦੇਖ ਵੇ ਕੋਇਲਾਂ ਪਈਆਂ ਗੀਤ ਗਾਉਦੀਆਂ ਨੇ
ਮੈਨੂ ਇੰਝ ਲੱਗੇ ਜਿਵੇ ਸਾਡੀ ਬਾਤ ਪਾਉਦੀਆਂ ਨੇ
ਤੇਰੀ ਯਾਦਾਂ ਦੀ ਹਰ ਵੇਲੇ ਖੁਮਾਰੀ ਚੜ੍ਹਦੀ ਏ
ਇਸ਼ਕੇ ਦੀਆਂ ਪੜ ਕਿਤਾਬਾਂ ਹਰ ਸ਼ੈਅ ਪਿਆਰੀ ਲਗਦੀ ਏ
ਵੇ ਲੋਕ ਪੁੱਛਦੇ ਕਿ ਹੈ ਸੱਜਣ ਤੇਰੇ ਦਾ ਨਾਂ
ਮੈਂ ਦੁਸਾਂ ਕੇ ਤੂੰ ਤਾਂ ਵਸਦਾ ਹਰ ਥਾਂ

ਕੇ ਐਸ ਅਫਸ਼ਾਰ
K S Afshaar