ਤੇਰਾ ਪਿਛੋਂ ਆ ਕੇ ਅੱਖਾਂ ਦੱਬਣਾ

ਤੇਰਾ ਪਿਛੋਂ ਆ ਕੇ ਅੱਖਾਂ ਦੱਬਣਾ,
ਬੁੱਝ ਕੇ ਦੱਸੀ ਕੌਣ ਹਾਂ ਸੱਜਣਾ ,
ਹੱਥੀਂ ਕੱਢੀਆਂ ਤੇਰੀਆਂ ਸੌਗਾਤਾਂ ,
ਰੁਮਾਲ ਤੇ ਬੁੱਟੀ,ਹਰ ਫੁੱਲ ਚ ਲੱਖਾਂ ਬਾਤਾਂ ,
ਹੁਣ ਵੇਲਾ ਉਹ ਮੁੜ੍ਹ ਕਦੇ ਨਾ ਆਉਣਾ ,
ਤੇਰਾ ਅੱਖਾਂ ਵਿਚ ਸੁਰਮਾ,ਬੜੀ ਰੀਝ ਨਾਲ ਪਾਉਣਾ,
ਬੱੜਾ ਚੇਤੇ ਆਉਦਾ ਤੇਰਾ ਚੁੰਨੀ ਦਾ ਉਹਲਾ,
ਖੁੱਲੇ ਵਾਲਾਂ ਨੂੰ ਹਵਾ ਵਿੱਚ ਸੁਕਾਉਣ |
ਅਫਸ਼ਾਰ

KS Afshaar