ਮਾਂਜਰੀ ਆਲਾ ਪੀਤਾ

ਮਾਂਜਰੀ ਆਲਾ ‘ਪੀਤਾ ਮੇਰਾ ਗੂੜਾ ਮਿੱਤਰ ਸੀ ! ਅਸੀ ਦੋਵੇ ਕੱਠੇ ਪੜਦੇ ਸੀ ! ਇੱਕੋ ਬੱਸ ਜਾਦੇ ! ਮਾਂਜਰੀ ਦੇ ਨਾਲੋ ਨਾਲ ਇੱਕ ਨਹਿਰ ਲੰਘਦੀ ਤੇ ਨਹਿਰ ਦੇ ਪਰਲੇ ਪਾਰ ਇੱਕ ਪਿੰਡ ਪੈਦਾ ‘ਬਿਰੜਵਾਲ ! ਜਿੱਥੋ ਦੀ ਇੱਕ ਕੁੜੀ ਸਾਡੇ ਨਾਲ ਬੱਸ ਚੜਦੀ ਸੀ !
ਪੀਤਾ ਤੇ ਉਹ ਕੁੜੀ ਇੱਕ ਦੂਜੇ ਨੂੰ ਆਖਰਾ ਦਾ ਪਿਆਰ ਕਰਦੇ ਸੀ ! ਕੱਚੀ ਉਮਰੇ ਪ੍ਰਾਇਮਰੀ ਸਕੂਲ ‘ਚ ਪਿਆ ਪਿਆਰ ਹੁਣ ਅੱਠਵੀ ਦਸਵੀ ਤੇ ਵਾਇਆ ਬਾਰ੍ਵੀ ਹੁੰਦਾ ਹੋਇਆ ਸਹਿਰਾ ਦਿਆ ਕੌਲਜਾ ਨੂੰ ਜਾ ਲੱਗਿਆ ਸੀ ! ਕੁੜੀ ਨੇ ਸੁਦੇਹਾ ਜਦੋ ਅੱਡੇ ਤੋ ਬੱਸ ਚੜਣਾ ਤਾ ਪੀਤੇ ਨੇ “ਤੁਸੀ ਹੈਥੇ ਬਹਿਜੋ ਜੀ” ਆਖ ਅਪਨੀ ਸੀਟ ਛੱਡਣੀ ! ਚੁੰਨੀ ਨਾਲ ਪੱਗਾ ਦੀ ਮੈਚਿਗ ਕਰਨੀ ! ਬੱਸ ‘ਚ ਜੇ ਕੋਈ ਰੋਮਾਟਿਕ ਗੀਤ ਚੱਲਣਾ ਤਾ ਦੋਹਾ ਨੇ ਇੱਕ ਦੂਜੇ ਬੰਨੀ ਵੇਖ ਕੇ ਹੱਸ ਪੈਣਾ ! ਪੰਜਾਬ 1984 ਫਿਲਮ ਦੇ ‘ਚੰਨੋ ਗੀਤ ਆਲਾ ਬਣਿਆ ਤਣਿਆ ਮਾਹੋਲ ਹੋਣਾ ਬੱਸ ਚ !
ਸਮਾਂ ਬੀਤਿਆ ਤਾ ਉਪਰਲੀ ਥੱਲੇ ਹੋਈ ! ਪੀਤੇ ਦੀ ਯਾਰੀ ਕਿੰਲ ਸੀ ਪਰ ਲੋਕਾਚਾਰੀ ਧਾੜਵੀਆ ਨੇ ‘ਗੋਤ’ ਦੀ ਐਸੀ ਗੋਲੀ ਚਲਾਈ ਜਹਿੜੀ ਲੱਖ ਹੱਥ ਪੱਲਾ ਮਾਰਨ ਪਿੱਛੋ ਵੀ ਧੱਕੇ ਨਾਲ ਪੀਤੇ ਦਾ ਸੀਨਾ ਚੀਰਕੇ ਲੰਘਗੀ ! ਤੇ ਡੌਲੀ ਆਲੀ ਗੱਡੀ ਮਾਜਰੀ ਚੋ ਧੂੜਾ ਉਡੋਦੀ ਨਾਭੇ ਦੇ ਆਰ-ਪਾਰ ਕਿਧਰੇ ਖੋ ਗਈ !
ਤੇ ਏਧਰ, ਇਸਕ ਦਾ ਪੱਟਿਆ ਪੀਤਾ ਅਮਲੀ ਬਣ ਗਿਆ ! ਉਹ ਹੁਣ ਸੁੱਕ ਕੇ ਅੱਧਾ ਹੀ ਰਹਿ ਗਿਆ ਸੀ ! ਜਿਵੇ ਅਧਰੰਗ ਨਾਲ ਉਹਦਾ ਇੱਕ ਪਾਸੇ ਹੀ ਖੜ ਗਿਆ ਹੁੰਦਾ ! ! ਕੋਲਜ ਨਾ ਜਾਣਾ, ਸਾਰਾ ਸਾਰਾ ਦਿਨ ਨਹਿਰ ਆਲੇ ਪੁਲ ਤੇ ਬੈਠਾ ਰਹਿਣਾ ! ਜਿਵੇ ਉਹਦਾ ਇਤਜਾਰ ਕਰਦਾ ਹੋਵੇ “ਬੱਸ ਹੁਣ ਆਈ ,ਬਿੰਦ ਆਈ” ! ਘਰ ਦੇ ਕਿਸੇ ਕੰਮ ਨੂੰ ਹੱਥ ਨਾ ਲਾੳੇਣਾ ! ਉਹਨਾ ਵਥੇਰਾ ਸਮਝਾਇਆ ਪਰ ਅਖੀਰ ਉਹ ਵੀ ਭਾਣਾ ਮੰਨ ਕੇ ਚੁੱਪ ਵੱਟ ਬੈਠੇ ! ਤਲਖੀ ਕਰਨ ਤੋ ਘਰਦੇ ਜੜਕਦੇ ਸੀ ! ਵੀ ਕਿ ਪਤਾ ਰੋਹ ਚ ਆਇਆ ਐਵੇ ਨਾ ਕਿਧਰੇ ਖੂਹ ਖਾਤੇ ਜਾ ਪਵੇ !
ਪਿੱਛੇ ਜੇਹੇ ਲੋਈ ਦੀ ਬੁੱਕਲ ਮਾਰੀ ਨਹਿਰ ਆਲੀ ਪੁਲੀ ਤੇ ਬੈਠਾ ਮਿਲਿਆ ਸੀ ! ਮੈ ਕਿਹਾ “ਹੁਣ ਗੱਲ ਆਈ ਗਈ ਵੀ ਕਰਦੇ ਜਰ ! ਕਿਉ ਜਨਾਨੀਆ ਵਾਗ ਝੋੜਾ ਲਾਈ ਬੈਠਾ ਬੂਕੀ ਜਾਨਾ” !
“ਜੇ ਸੱਚ ਪੁਛੇ ਨਾ ਬਾਈ, ਮੈ ਵਾਹ ਜਹਾਨ ਦੀ ਲਾ ਲਈ ! ਪਰ ਕਿ ਕਰਾ ਜਰ, ਉਹ ਅੰਦਰੋ ਿਨੱਕਲ ਦਿਉ ਨੀ” ! ਪੀਤਾ ਉਹਦੇ ਪਿੰਡ ਵੱਲ ਹੱਥ ਕਰਕੇ ਕਹਿ ਗਿਆ !
ਪੀਤੇ ਦੀ ਇਹ ਮਾਰੂ ਹਾਲਤ ਦੇਖ ਕੇ ਮੈਨੂੰ “ਪੂਰਨਮਾਸੀ” ਨਾਵਲ ਦਾ ਪਾਤਰ “ਦਿਆਲਾ” ਯਾਦ ਆ ਗਿਆ ! ਜਹਿੜਾ ਪਿੰਡ ਦੀ ਕੁੜੀ “ਸਾਮੋ” ਦੇ ਇਸਕ ਦਾ ਪੱਟਿਆ ਚੜਦੀ ਜਵਾਨੀ ਚ ਕਲਕੱਤੇ ਤੱਕ ਖਾਕ ਛਾਣਦਾ ਅਖੀਰ ਡਾਕੂ ਅਮਲੀ ਹੋਕੇ ਮਰਿਆ ਸੀ ! ਪੀਤੇ ਨੂੰ ਦੇਖ ਕੇ ਮੈ ਲੱਖਣ ਲਇਆ “ਬਚਦਾ ਏਹ ਵੀ ਨੀ” !
ਮੈਨੂੰ ਰਾਝਾ ਯਾਰ ਯਾਦ ਆ ਗਿਆ ! ਪੰਜਾਬ ਦੀ ਹੀਰ ਨੂੰ ਯਾਦ ਕਰਕੇ ਉਹਨੇ ਧਾਹ ਮਾਰੀ ਸੀ !
ਤੁਸਾ ਸਾਹਵਰੇ ਜਾਇ ਅਰਾਮ ਕੀਤਾ,
ਅਸੀ ਢੋਹੇ ਹਾ ੂਲ ਅੰਗਿਆਰਿਆ ਤੇ !
ਵਾਰਿਸਸਾਂਹ ਨਾ ਯਾਰ ਬਿਨ ਤਾਂਘ ਮੈਨੂੰ,
ਕਿਵੇ ਜਿਤੀਏ ਮਾਮਲੇ ਹਾਰਿਆ ਨੂੰ !

ਲਾਲੀ ਮੱਲੇ੍ਵਾਲ