ਮੋਹ ਭਿੱਜੀ ਮਿਲਣੀ

ਕੱਲ ਆਪਾਂ ਸੁਪਨੇ ‘ਚ ਮਿਲੇ
ਕਿੰਨੇ ਸਾਰੇ ਫ਼ਿਕਰਾਂ ਦੀ ਪੰਡ ਮੋਢੇ ਤੇ ਚੁੱਕੀ
ਤੂੰ ਹੱਫਦਾ ਹੋਇਆ ਆਇਆ
ਤੇਰੀਆਂ ਧਸੀਆਂ ਅੱਖਾਂ ‘ਚ ਮੈਨੂੰ ਦੇਖ ਸਕੂਨ ਆਇਆ
ਤੇ ਓਹ ਫ਼ਿਕਰਾਂ ਦੀ ਪੰਡ ਤੂੰ ਮੇਰੀ ਮੁਸਕਰਾਹਟ ‘ਚ ਸਵਾਹ ਕਰ ਦਿੱਤੀ
ਤੇ ਕਿੰਨਾ ਹੌਲਾ ਜੇਹਾ ਹੋ ਗਿਆ ਸੀ ਤੂੰ
ਹਨਾ ਮੋਹ ਭਿੱਜੀ ਮਿਲਣੀ ਦਾ ਕਿੰਨਾ ਅਸਰ ਹੁੰਦਾ ਏ
#ਜੱਸੀ

ßrar Jessy