ਨੇਕ ਤੇ ਜੀਤੀ

ਨੇਕ ਤੇ ਜੀਤੀ ‘ਕੱਠੇ ਪੜਦੇ ਸੀ ! ਕੱਠੇ ਰਹਿੰਦੇ ਤੇ ਕੱਠੇ ਹੀ ਖੇਡਦੇ ! ਨਿੱਕੇ ਹੁੰਦੇ ਉਹ ਖੇਡ ‘ਖੇਡ ਚ ਗੁੱਡੀਆ ਪਟੋਲੀਆ ਦਾ ਕਾਜ ਰਚਾਉਦੇ ! ਨੇਕ ਪ੍ਰੋਹੁਣਾ ਬਣਦਾ ਤੇ ਜੀਤੀ ‘ਬਹੁ ! ਜਿਵੇ ਉਹਨਾ ਇੱਕ ਦਿਨ ਏਸੇ ਰਸਮ ਚੋ ਲੰਘਣਾ ਹੋਵੇ ! ਜੇ ਕਦੇ ਨੇਕ ‘ਨੇ ਆਹਨਾ “ਜੀਤੇ…ਜੀਤੇ, ਹਨਾ ਵੱਡੀ ਹੋਕੇ ਮੇਰੀ ਸੱਚੀਮੁਚੀ ਦੀ ‘ਬਹੁ ਬਣੇਗੀ” ? ਤਾ ਜੀਤੀ ਨੇ ਸੰਗ’ਕੇ ਮੂੰਹ ਚੁਨੀ ਨਾਅ ਢੱਕ ਲੈਣਾ ! ਤੇ ‘ਹਾ’ ਚ ਸਿਰ ਹਲਾਕੇ ਅੱਲੜਾ ਵਾਗ ਸਰਮਾਕੇ ਭੱਜ ‘ਜਾਣਾ ! ਨੇਕ ਨੇ ਵੀ ਉਹਦੇ ਮਗਰ ਗੁਲੈਲ ਨਾਲ ਘੁਗੀਆ ਗੁਟਾਰਾ ਤੇ ਨਸਾਨੇ ਲਾਉਦੇ ਨੇ ਦੋੜ ਜਾਣਾ ! ਕੰਠੇ ਹੱਸਦੇ ਖੇੜਦੇ ਨੱਚਦੇ ਟੱਪਦੇ ਬਚਪਨ ਕਦੋ ਆਇਆ ਤੇ ਕਦੋ ਲਾਘਿਆ ‘ਪਤਾ ਹੀ ਨੀ ਲੱਗਿਆ !
ਜਵਾਕ ਹੁਣ ਗਭਰੂ ਹੋਗੇ ਸੀ ! ਜੀਤੀ ਤੇ ਲੋਹੜਿਆ ਦੀ ਜਵਾਨੀ ਚੜੀ ਸੀ ! ਤਿੰਨ ਹੱਥ ਉਚੀ ‘ਲੰਮੀ ਲੰਝੀ ਨਰੋਈ ਦੇਹ ! ਗੁਲਾਬੀ ਰੰਗ ! ਜਮਾ ਕਿੱਕਰ ਦੇ ਫੂਲ ਵਰਗੀ ! ਉਹਦੀ ਅਠਾਰਾ ਸਾਲਾ ਦੀ ਚੜਦੀ ਜਵਾਨੀ ਧੁਪ ਚ ਪਏ ਪਿਤਲ ਦੇ ਭਾਡੇ ਵਾਗ ਲਿੱਸਕੋਰਾ ਮਾਰਦੀ ਸੀ ! ਨੇਕ ਨੂੰ ਹੀਰ ਦੀ ਸਿਫਤ ਚ ਰਾਝੇ ਦਿਆ ਆਖਿਆ ਤੁਕਾ ਯਾਦ ਆਉਣੀਆ !
ਫਿਰੇ ਛਣਕਦੀ ਚਾਉ ਦੇ ਨਾਲ ਜੱਟੀ,
ਜਿਵੇ ਕੂੰਜ ਟੁਰ ਨਿਕਲੀ ਡਾਰ ਵਿਚੋ !
ਇਸਕ ਬੋਲਦਾ ਨਢੀ ਦੇ ਥਾੳ ਥਾਈ,
ਗੁਝੀ ਰਹੇ ਨਾ ਹੀਰ ਹਜਾਰ ਵਿਚੋ!
ਦੇਖ-ਦੇਖ ਨੇਕ ਨੇ ਚਿੰਤ ਚ ਲੱਖਣ ਲਾਉਣਾ ਉਹ ਕਹਿੜੀ ਘੜੀ ਹੋਵੇ ਜਦੋ ਮੈ ਜੀਤੀ ਨੂੰ ਵਿਆਹ ‘ਕੇ ਲੈ ਜਾਵਾ ! ਪਰ ਲਿਖੀਆ ਨੂੰ ਕੋਣ ਟਾਲੇ ? ਨਸੀਬਾ ਦਾ ਪਹੀਇਆ ਨੇਕ ਦਿਆ ਚਾਵਾ ਸਧਰਾ ਨੂੰ ਮਿੱਧ ਕੇ ਲਾਘਿਆ ! ਲੋਕਾਚਾਰੀ ਨੇ ਉਹਨਾ ਦੇ ਰਾਹ ਚ ਢੋਈ ਆਅ ਲਾਈ ! ਤੇ ਜੀਤੀ ‘ਕੋਟਲੀ’ ਮੰਗੀ ਗਈ ! ਨੇਕ ਨੇ ਵਥੇਰੇ ਹੱਥ ਪੱਲੇ ਮਾਰੇ ਪਰ ਉਹਦੀ ਕੋਈ ਵਾਹ ਨਾ ਗਈ ! ਇੱਕ ਵੇਲੇ ਉਹਦੇ ਮਗਜ ‘ਚ ਭੱਜਣ ਦਾ ਖਿਆਲ ਵੀ ਆਇਆ ਪਰ ” ਹੀਰੇ ਇਸਕ ਨਾ ਮੂਲ ਸੁਆਦ ਦਿੱਦਾ , ਨਾਲ ਚੋਰੀਆ ਤੇ ਮਧੋਲੀਆ ਦੇ” ਏਹ ਖਿਆਲ ਵੀ ਉਹਨੂੰ ਹੋਛਾ ਜਾਪਿਆ !
ਅੱਜ ਜੀਤੀ ਦਾ ਵਿਆਹ ਸੀ ! ਵਾਜੇ ਦੇ ਬੇਸੁਰੇ ‘ਸੁਰਾ ਤੇ ਨੱਚਦੀ ਟੱਪਦੀ ਜੰਝ ਆਅ ਢੁਕੀ ਸੀ ! ਨੇਕ ਏਹ ਸਭ ਦੂਰ ਦਰਵੱਜੇ ਆਲੇ ਪਿਪਲ ਥੱਲੇ ਚੁਪ ‘ਚਪੀਤਾ ਖੜਾ ਦੇਖ ਰਿਹਾ ਸੀ ! ੳੁਹਨੂੰ ‘ਇਉ ਲੱਗਿਆ ਜਿਵੇ ਪ੍ਰੋਹੁਣੇ ਦੇ ਹੱਥ ਚ ਫੜੀ ਤਲਵਾਰ ਨੇ ਉਹਦਾ ਕਾਲਜਾ ਵੱਢ ਸੁਟਿਆ ਹੋਵੇ ! ਜੀਤੀ ਦੇ ਮਹਿਦੀ ਰੰਗੇ ਹੱਥਾ ਨੇ ਉਹਦੇ ਦਿਲ ਨੂੰ ਘੁਟ ਕੇ ਨਚੋੜ ਮਧੋਲ ਸੁੱਟਤਾ ਹੋਵੇ ! ਨੇਕ ਤੋ ਹੋਰ ਨਾ ਸਹਿ ਹੋਿੲਅਾ ! ਤੇ ਉਹ ਬਰਾਤ ਦੇ ਵਿੱਚ ਦੀ ਹੁੰਦਾ ਹੋਇਆ ਖੇਤਾ ਵੱਲ ਨੂੰ ਤੁਰ ਗਿਆ !
ਗੂਰਦਵਾਰੇ “ਆਸਾ ਦੀ ਵਾਰ” ਦਾ ਪਾਠ ਹੋ ਰਿਹਾ ਸੀ ! ਰੁੱਤ ਪੱਤਝੜ ਦੀ ਸੀ ! ਦਰੱਖਤਾ ਦੇ ਪੱਤੇ ਵੀ ਜਿਮੇ ਨੇਕ ਵਾਗ ਜੋੜ-ਜੋੜ ਤੋ ਟੁਟ-ਟੁਟ ਗਿਰ ਰਹੇ ਹੋਣ ! ਇੱਕ ਰੁਖਾ ਰੁਖਾ ਜੇਹਾ ਛਹਿਮ ਸੀ ਚਾਰੇ ਪਾਸੇ !
ਗੂਰਦਵਾਰੇ ਦੇ ਸਪੀਕਰ ਚੋ ਪਹਿਲੀ ਲਾਵ ਨਿੱਕਲੀ “ਹਰਿ ਪਹਿਲੜੀ ਲਾਵ ਪਰਵਿਤਰੀ ਕਰਮ ਦਿ੍ੜਾਇਆ ਬਲ ਰਾਮ ਜੀਉ” ਸੁਣ ਕੇ ਨੇਕ ਨੂੰ ਸਕਤਾ ਮਾਰ ਗਿਆ ! ਉਹਦਾ ਗੱਚ ਭਰ ਆਇਆ ! ਸਿਰ ਨੂੰ ਝੱਟਕਾ ਲੱਗਿਆ ! ਮੂੰਹ ਤੇ ਇੱਕ ਭੂਚਾਲ ਹਿਲਿਆ ! ਉਹਦਿਆ ਅੱਖਾ ਚੋ ਦੋ ‘ਹੰਝੁ ਨਿੱਕਲੇ ! “ਨਿਰਭਉ ਭੈ ਮਨੁ ਹੋਇ ਹਉਮੈ ਮੈਲੂ ਗਵਾਇਆ ਬਲਿ ਰਾਮ ਜੀਉ” ਦੂਜੀ ਲਾਵ ਨਾਲ ਦੋ ਹੰਝੂ ਹੋਰ ਗਿਰੇ ! ਲਾਵਾ ਹੁੰਦਿਆ ਰਈਆ ਤੇ ਹੰਝੂ ਵੱਧਦੇ ਗਏ ! ਨੇਕ ‘ਭੁਬਾ ਮਾਰ ਮਾਰ ਰੋਣ ਲੱਗ ਪਿਆ ! ਉਹਦੀ ਹਿੱਕ ਚੋ ਨਿੱਕਲ ਦਿਆ ਧਾਹਾ ਅੱਧ ਅਸਮਾਨ ਨੂੰ ਲੱਗ-ਲੱਗ ਮੁੜ ਰਹੀਆ ਸੀ ! ਜਿਮੇ ਕੋਈ ਬੱਦਲ ਘੋਰ ਰਿਹਾ ਹੋਵੇੇ ! ਕਹਿਦੇ ਉਸ ਰਾਤ ਬਹੁਤ ਮੀਹ ਪਿਆ ਸੀ ! ਜਿਮੇ ਰੱਬ ਵੀ ਰੋ ਪਿਆ ਹੁੰਦਾ ! ਅੰਨੇ ਹਨੇਰ ਝੱਖੜ ਨੇ ਇੱਕ ਸਦੀਆ ਪੁਰਾਣਾ ਖੜਾ ਬੋਹੜ ਜੜਾ ਤੋ ਪੱਟ ਸੁਟਿਆ ਸੀ ! ‘ਭਾਣਾ ਆਖਰ ਵਰਤ ‘ਕੇ ਹੀ ਰਿਹਾ ! ਠੀਕ ਉਸੇ ਪਰਲੋ ਅਾਲੀ ਰਾਤ ‘ਨੇਕ ਸਪਰੈਹ ਦੀ ਸੀਸੀ ਪੀਕੇ ਏਸਾ ਸੁੱਤਾ ‘ਕੇ ਮੁੜ ਕਦੇ ‘ਨਾ ਉਠੇਆ ! ਮੱਲੇ੍ਆਲੀਆ

ਲਾਲੀ ਮੱਲੇ੍ਵਾਲ