ਨਵਾਂ ਵਰ੍ਹਾ ਮੁਬਾਰਕਬਾਦ

ਰੱਬ ਕਰੇ ਪੂਰੇ ਹੋ ਜਾਣ ਸਭ ਦੇ ਸਾਰੇ ਖੁਆਬ
ਮੁਬਾਰਕਬਾਦ ਮੁਬਾਰਕਬਾਦ ਨਵਾਂ ਵਰ੍ਹਾ ਮੁਬਾਰਕਬਾਦ

ਚੌਗਿਰਦੇ ਸੁੱਖ ਸਾਂਤੀ ਹੋਵੇ
ਦੁੱਖਾਂ ਕਰਕੇ ਨਾ ਕੋਈ ਵੀ ਰੋਵੇ
ਆਪਸੀ ਸਾਂਝ ਵਧੇ ਫੁੱਲੇ ਨਾ ਹੋਵੇ ਕੋਈ ਨਰਾਜ਼
ਮੁਬਾਰਕਬਾਦ ਮੁਬਾਰਕਬਾਦ ਨਵਾਂ ਵਰ੍ਹਾ ਮੁਬਾਰਕਬਾਦ

ਸਭ ਨੂੰ ਦੋ ਡੰਗ ਦੀ ਰੋਟੀ ਮਿਲਜੇ
ਖੁਸ਼ਬੂਆਂ ਦੀ ਕਿਆਰੀ ਸਭ ਕਿਤੇ ਖਿਲ ਜੇ
“ਸ਼ੈਲੀ” ਮਦਦ ਜੇ ਕੋਈ ਮੰਗੇ, ਦੇਖੀ ਨਾ ਦੇਵੀਂ ਕਿਤੇ ਜਵਾਬ
ਮੁਬਾਰਕਬਾਦ ਮੁਬਾਰਕਬਾਦ ਨਵਾਂ ਵਰ੍ਹਾ ਮੁਬਾਰਕਬਾਦ

ਮਿੱਤਰਾਂ ਨੂੰ ਕਿਤੇ ਭੁੱਲ ਨਾ ਜਾਣਾ
ਰੁੱਸਿਆਂ ਨੂੰ ਜਾ ਕੋਲ ਮਨਾਉਣਾ
ਭਾਗਾਂ ਭਰਿਆ ਸਾਲ ਬਣੂ, ਨੇਪਰੇ ਚੜ੍ਹਨੇ ਸਭੇ ਕਾਰਜ
ਮੁਬਾਰਕਬਾਦ ਮੁਬਾਰਕਬਾਦ ਨਵਾਂ ਵਰ੍ਹਾ ਮੁਬਾਰਕਬਾਦ

ਔਕੜਾਂ ਵਿੱਚ ਘਿਰਿਆ ਦੇਖੀ ਨਾ ਕਿਤੇ ਡੋਲੀ
ਘਬਰਾ ਕੇ ਆਪਣੇ ਕਿਤੇ ਸੁਫਨੇ ਨਾ ਰੋਲੀ
“ਬੁਆਲ” ਚਾਹੇ ਕੁਝ ਐਸਾ ਕਰਜਾ, ਸਭ ਕਰਨ ਮੇਰੇ ਤੇ ਨਾਜ਼
ਮੁਬਾਰਕਬਾਦ ਮੁਬਾਰਕਬਾਦ ਨਵਾਂ ਵਰ੍ਹਾ ਮੁਬਾਰਕਬਾਦ

ਤੁਹਾਨੂੰ ਮਿਲੇ ਹਰ ਤਰੱਕੀ ਦੁਆਵਾਂ ਦੇਵਾਂ ਭਰ ਕਿਤਾਬ
ਮੁਬਾਰਕਬਾਦ ਮੁਬਾਰਕਬਾਦ ਨਵਾਂ ਵਰ੍ਹਾ ਮੁਬਾਰਕਬਾਦ
“ਤੇਜਿੰਦਰਪਾਲ” ਨਾ ਦੂਰਦਰਸ਼ਨ ਤੇ ਫਿਲਮ ਕੋਈ ਵੇਖੀ
ਨਾ ਆਇਆ ਕਿਸੇ ਸੱਜਣ ਮਿੱਤਰ ਦਾ ਕਾਰਡ
ਕੋਈ ਨਾ ਪਰ ਢਾਹ ਨਾ ਢੇਰੀ ਸਾਰੇ ਕਰਦੇ ਪਲ ਛਿਨ ਯਾਦ
ਮੁਬਾਰਕਬਾਦ ਮੁਬਾਰਕਬਾਦ ਨਵਾਂ ਵਰ੍ਹਾ ਮੁਬਾਰਕਬਾਦ

ਤੇਜਿੰਦਰਪਾਲ ਸਿੰਘ  Tejinderpal Singh Buall

( ਸ਼ੈਲੀ ਬੁਆਲ )
ਸ਼ਮਸ਼ਪੁਰ

®31 ਦਸੰਬਰ 2015®