ਉਹਦੇ ਬਾਜੋਂ

ਉਹਦੇ ਬਾਜੋਂ ਰਮਜ਼ ਕੋਈ
ਦਿਲ ਦੀ ਬੁੱਝਦਾ ਨਈ,
ਉਹ ਨਾ ਹੋਵੇ ਨਾਲ਼
ਮੈਨੂੰ ਕੁਝ ਸੁੱਝਦਾ ਨਈ,

ਬੜਾ ਕੀਮਤੀ ਗਹਿਣਾਂ
ਜਿਵੇਂ ਕੋਈ ਖੁੱਸ ਜਾਂਦੈ,
ਲੱਗਦਾ ਉਦੋਂ ਐਵੇਂ
ਜਦੋਂ ੳ ਰੁੱਸ ਜਾਂਦੈ,

ਭੀੜ ਚ ਤੁਰਿਆ ਜਾਵਾਂ
ਝੱਟ ਪਛਾਣ ਲੈਂਦਾ,
ਹੱਸਦਾ ਜਾਂ ਪਰੇਸ਼ਾਨ
ਦਿਲ ਦੀਆਂ ਜਾਣ ਲੈਂਦਾ,

ਕਰਦਾ ਨਿੱਤ ਲੜਾਈਆਂ
ੳ ਫਿਰ ਵੀ ਚਾਹੁੰਦਾ ਏ,
ਏਸ ਅਦਾ ਤੇ ਮੋਹ ਜਿਆ
ਬਾਹਲ਼ਾ ਆਉਂਦਾ ਏ,

ਮੈਂ ਤੇ ਮੇਰਾ ਸੱਜਣ
ਬਹੁਤ ਅਜੀਬ ਹਾਂ ਜੀ,
ਰਹਿ ਕੇ ਮੀਲਾਂ ਦੂਰ ਵੀ
ਬਹੁਤ ਕਰੀਬ ਹਾਂ ਜੀ..

Saab Rai Spain