ਬੇਦਾਵਾ

ਜੇ ਯੁੱਧਾਂ ਨੂੰ ਬੇਦਾਵਾ ਲਿਖ ਘਰ ਪਰਤ ਗਿਆ
 
ਘਰ ਦੀ ਵਲਗਣ ਕੈਦ ਬਣ ਜਾਣੀ ਏ
 
ਤੇ ਜੇ ਘਰ ਨੂੰ ਪਰਤਿਆ ਹੀ ਨਾ ਗਿਆ
 
ਤਾਂ ਯੁੱਧ ਸਾਡੀ ਹੋਣੀ ਬਣ ਕੇ ਰਹਿ ਜਾਣਗੇ
 
ਜੇ ਹੀਰ ਦੀ ਚੂਰੀ ਦਾ ਸਵਾਦ ਪਾ ਲਿਆ
 
ਤਾਂ ਵਕ਼ਤ ਵੇਹਲੜ ਕਹਿ ਦੁਰਕਾਰੇਗਾ
 
ਰਾਜੇ ਜਾ ਫਕੀਰ ਬਣਨ ਦੀ ਭਵਿੱਖਬਾਣੀ ਨੂੰ ਜੇ ਸੱਚ ਮੰਨ
 
ਬੁੱਧ ਬਣ ਯਸ਼ੋਧਰਾ ਨੂੰ ਵਿਸਾਰ ਤੁਰਿਆ
 
ਤਾਂ ਉਮਰ ਭਰ ਉਸਦਾ ਦੋਖੀ ਬਣ ਜੀਣਾ ਪੈਣਾ
 
ਸਾਡੇ ਹਿੱਸੇ ਦਾ ਮਹਾਂਭਾਰਤ
 
ਸਾਡਾ ਜਿਉਣਾ ਬਣ ਕੇ ਰਹਿ ਗਿਆ ਏ………….
 
~ਰੂਪ ਇੰਦਰ