ਮੇਰੀ ਨਜ਼ਮ

ਮੇਰੀ ਸਾਦੀ ਬੋਲੀ,ਤੇ ਤਿੜਕੇ ਅੱਖਰ ਟੇਢੇ-ਮੇਢੇ
ਮੁਹੱਬਤ ਦੇ ਫੁੱਲ ਮੈਂ ਤੈਨੂੰ ਲਫ਼ਜ਼ਾਂ ਚ ਭੇਜੇ
ਵੇਖੀ ਉਹ ਸੱਜਣਾ ਅੱਖਰਾਂ ਦੀਆਂ ਖਾਮੀਆਂ ਤੇ ਨਾ ਜਾਮੀ
ਖਾਮੀਆਂ ਤੋਂ ਅਗੇ ਇਹਨਾਂ ਦੀ ਰੂਹ ਤੱਕ ਆਮੀ
ਮੈਂ ਅਗਿਆਨੀ ਜਾ ਬੰਦਾ ,ਮੇਰਾ ਤਰਕ ਸ਼ਾਇਦ ਅਦੂਰਾ
ਮੇਰੀ ਕਲਮ ਤੇ ਸੱਜਣਾ ਬਹੁਤੀਆਂ ਬੰਦਸਹਾ ਨਾ ਲਾਈ
ਤੂੰ ਮੇਰੇ ਨਾਲ ਉਥੇ ਜੇ ਆਜਾ ਜਿਥੇ ਹੋਵੇ ਨਿਯਮਾਂ ਤੋਂ ਛੁੱਟੀ
ਤੂੰ ਆਪੇ ਆ ਜੋੜੀ ,ਜਿਥੇ ਮੇਰੀ ਤੰਦ ਜਾ ਟੂਟੀ
ਮੇਰੀ ਜੋਦੜੀ ਉਹ ਸੱਜਣ ਕਬੂਲ ਤੂੰ ਕਰ ਲੈ
ਮੇਰੇ ਅਰਮਾਨਾਂ ਚ ਭਿੱਜੇ,ਅਦੂਰੇ ਅੱਖਰ,ਸਭ ਦੱਸਣ ਗੇ
ਤੂੰ ਮੈਨੂੰ ਦੇ ਕੇ ਮਾਫੀ ,ਦਿਲ ਨਾਲ ਲਾ ਕੇ ,ਅਰਮਾਨਾਂ ਨਾਲ ਪੜ੍ਹ ਲੈ

ਕੇ ਐਸ਼ ਅਫਸ਼ਾਰ