ਹੋਂਕਿਆਂ ਦਾ ਪੱਲਾ ਝਾੜ

ਹੋਂਕਿਆਂ ਦਾ ਪੱਲਾ ਝਾੜ,ਸੁੱਟ ਤੁਰ ਗਏ
ਵਿਹੜੇ ਉਗੇ ਸੂਰਜ ਵੀ,ਲੁੱਟ ਤੁਰ ਗਏ
ਲਿਸ਼ਕਦੇ ਬਨ੍ਹੇਰੇ ਵਿਚ ਦੱਬ ਕੇ ਹਨ੍ਹੇਰੇ
ਵਿਛਾ ਕਾਲੀ ਰਾਤ ਸਾਹ ਘੁੱਟ ਤੁਰ ਗਏ।

ਚਮਕਦੀ ਕੋਈ ਸ਼ੈਅ ਰਹਿ ਨ ਜਾਵੇ
ਕਾਲੀ ਰਾਤ ਦੇ ਸੀਨੇ ਬਹਿ ਨ ਜਾਵੇ
ਡਰ ਦੇ ਵਿਚਾਰੇ, ਲੱਭ ਜੁਗਨੂੰ ਤੇ ਤਾਰੇ
ਵਿਚ ਕੰਬਦੇ ਹੱਥਾਂ ਦੇ ਘੁੱਟ, ਤੁਰ ਗਏ….
-ਸਿਮਰਨ

Simranjeet Sidhu