ਖੰਡ-ਬ੍ਰਹਿਮੰਡ

ਚਿੱਤਰ ਵੇਖਦਾਂ
ਖੰਡ-ਬ੍ਰਹਿਮੰਡ ਹਾਜ਼ਰ

ਉਡਦਾ ਉਕਾਬ ਹਾਂ
ਕਿਸਾਨ ਦੀ ਕਰਾਮਾਤੀ ਕਲਾਕਾਰੀ ਵੇਖ ਰਿਹਾਂ

ਮਿੱਟੀ ਮਾਟੀ ਮਟੀ ’ਤੇ ਮੱਥਾ ਟੇਕ ਰਿਹਾਂ

ਪਹਿਲੇ ਹਲ਼ ਨਾਲ ਮਾਤਾ ਧਰਤ
ਦੀ ਕੁੱਖੋਂ ਜਨਮਿਆ ਕੀਟ ਹਾਂ,
ਪੰਛੀ ਬਣ ਖੁਦ ਦਾ ਹੀ ਭੋਜਨ ਬਣਿਆ
ਚੂਹੇ ਦਾ ਕੋਈ ਖਾਣ-ਜੀਣ
ਸੱਪ ਬਣ ਚੂਹਾ ਪੁਚਾਇਆ
ਮੋਰ ਬਣ ਸੱਪ ਛਕ ਲਿਆ
ਪੈਲਾਂ ਪਾਉਂਦਾ
ਜਸ਼ਨਾਵੀ ਹੰਝੂ
ਫਿਰ ਮਾਂ ਦੀ ਕੁੱਖ ਚ ਪੁੰਗਰਨ ਲੱਗਾ

ਬਗਲਾ ਭਗਤ ਡੱਡ ਦੀ ਜੂਨ ਕੱਟਦਾਂ

ਗੀਤ ਰਚਦਾ ਗੀਤ ਹਾਂ:
‘ਮੋਰ ਪਾਵੇ ਪੈਲ
ਸੱਪ ਜਾਵੇ ਖੱਡ ਨੂੰ
ਬਗਲਾ ਭਗਤ
ਚੱਕ ਲਿਆਵੇ ਡੱਡ ਨੂੰ
ਰੱਬ ਦੀਆਂ ਲਿਖੀਆਂ ਨੂੰ ਕੌਣ ਮੋੜਦਾ
ਕੱਸੀ ਉਤੇ ਖੜ੍ਹ ਕੇ ਕਬਿੱਤ ਜੋੜਦਾ’
ਸਾਧਨਾ ਕਰਦਾ ਸਾਧੂ

ਦਾਤਾਂ ਵੰਡਦਾ ਕਲਾਕਾਰ ਕਿਸਾਨ
ਹਲ਼ ਹੀਲਾ ਬਲਦ ਬੰਦਾ ਬ੍ਰਹਿਮੰਡ ਕਿਣਕਾ ਕਾਇਨਾਤ ਹਾਂ

Paramjeet Kattu

kattu

Sidharth Artist ਜੀ ਦੁਆਰਾ ਚਿੱਤਰ