ਬੁੱਢੜੀ ਮਾਈ

ਕੱਚੇ ਜਿਹੇ ਵਿਹੜੇ ਵਿੱਚ
ਸੱਚੇ ਵਿਹੜੇ ਵਿੱਚ
ਸਾਂਭੀ ਬੈਠੀ ਸਾਰੀ ਹੀ ਖੁਦਾਈ ਏ
ਸੋਨੇ ਰੰਗੀ ਧੁੱਪ ਵਿਚ
ਚਾਂਦੀ ਰੰਗੇ ਕੇਸਾਂ ਵਾਲੀ
ਬੈਠੀ ਕਿਹੜੀ ਬੁੱਢੜੀ ਜਿਹੀ ਮਾਈ ਏ
RAJ KAUR

ਅੱਖਾਂ ‘ਚ ਪੀੜ

ਅੱਖਾਂ ‘ਚ ਪੀੜ ਆ ਰੁੱਕੀ
ਕਿ ਸੁਪਨੇ
ਉਡੀਕਦੇ ਉਡੀਕਦੇ ਮਰ ਗਏ
ਉਮਰਾਂ ਦੀ ਦਹਿਲੀਜ਼ ਤੇ
ਜੋ ਬਲਦੇ ਦੀਵੇ ਦਾ ਭੁਲੇਖਾ ਸੀ
ਉਹ ਵੀ ਪੂਰਾ ਹੋ ਗਿਆ
ਮੈਨੂੰ ਹੁਣ ਠੀਕ ਤੇ ਗ਼ਲਤ ਦਾ
ਪਤਾ ਨੀ ਲੱਗਦਾ
ਤੂੰ ਦੱਸ
ਮੈਂ ਆਪਣੇ ਆਪ ਨੂੰ ਕੀ ਸਮਝਾਵਾ ?

Raj Kaur