ਜਗਮਗ ਰੌਸ਼ਨੀ

ਜਗਮਗ ਜਗਮਗ ਰੌਸ਼ਨੀ
‘ਤੇ ਘੁੱਲਦੇ ਜਾਵਣ ਰੰਗ
ਸੋਚ ਦਾ ਦਾਇਰਾ ਫੈਲਿਆ
ਗਏ ਬਦਲ ਜਿਉਣ ਦੇ ਢੰਗ
ਵਿਹੜੇ ਸ਼ਾਮਾਂ ਢੁੱਕੀਆਂ
ਪਾ ਗਈਆਂ ਸੁਨਹਿਰੀ ਵੰਗ

ਬਾਪੂ ਦਾ ਪਿਆਰ

ਬਾਪੂ ਦੀਆਂ ਅੱਖਾਂ ‘ਚੋਂ
ਗਵਾਚੇ ਪਿਆਰ ਦਾ ਤਾਂ
ਪਤਾ ਹੀ ਨਹੀਂ ਲੱਗਾ
ਹੁਣ ਜਦ ਕਦੇ ਉਹ
ਮੇਰੇ ਕੋਲ ਬੈਠਦਾ
ਉਸ ਦੇ ਚਿਹਰੇ ‘ਤੇ
ਫਿਕਰ ਦੀਆਂ ਲੀਕਾਂ
ਦੇਖ ਕੇ
ਮੇਰੇ ਸੁਪਨੇ ਕਿਸੇ ਤਿੱਖੀ
ਡੋਰ ‘ਚ ਆਏ
ਮਾਸੂਮ ਪੰਛੀਆਂ
ਦੀਆਂ ਧੋਣਾ ਵਾਂਗੂੰ
ਲਹਿ ਕੇ ਪਤਾ ਨੀ
ਕਿਥੇ ਕਿਥੇ
ਜਾ ਡਿੱਗਦੇ ਨੇ

Raj Kaur