ਕਿਹੜੇ ਰਾਹੀਂ ਪੈ ਗਏ ਹਾਂ II

ਕਿਹੜੇ ਰਾਹੀਂ ਪੈ ਗਏ ਹਾਂ ਕਿਹੜੀ ਵਹਿਣੀ ਵਹਿ ਗਏ ਹਾਂ।
ਨਾ ਹੀ ਗਿਣਤੀ ਸੁੱਤਿਆਂ ਦੇ ਵਿੱਚ ਨਾ ਅਸੀਂ ਹੁਣ ਜਾਗਦੇ ਹਾਂ।

ਗੱਲੀਂ ਬਾਤੀਂ ਅਸਮਾਨਾਂ ਤੇ ਟਾਕੀਆਂ ਆਪਾਂ ਲਾ ਦੇਂਦੇ ,
ਖੜ ਨਹੀਂ ਸਕਦੇ ਪੈਰਾਂ ਉੱਤੇ ਇਖ਼ਲਾਕਾਂ ਤੋਂ ਗਿਰ ਗਏ ਹਾਂ।

ਮਹਿਲਾਂ ਤੋਂ ਕੀ ਲੈਣਾ ਸਾਨੂੰ ਝੁੱਗੀਆਂ ਤੇ ਹੈ ਮਾਣ ਬੜਾ ,
ਪਰ ਮਹਿਲਾਂ ਨੂੰ ਹਰ ਪਲ ਉਂਗਲਾਂ ਤੇ ਹੀ ਗਿਣਦੇ ਰਹਿੰਦੇ ਹਾਂ।

ਕੁੜੀਆਂ ਨੂੰ ਵੀ ਰੁਤਬਾ ਦੇਵੋ ਜਿਵੇਂ ਦੇਂਦੇ ਮੁੰਡਿਆਂ ਨੂੰ ,
ਫ਼ਿਰ ਕਿਉਂ ਮੁੰਡਿਆਂ ਨਾਲ ਆਪਣਾ ਵੰਸ਼ ਅੱਗੇ ਤੋਰਦੇ ਹਾਂ।

ਨਾ ਦਾੜੀ ਦੀ ਸ਼ਰਮ ਹੈ ਭੋਰਾ, ਨਾ ਤਕਾਜ਼ਾ ਉਮਰਾਂ ਦਾ,
ਸੋਚ ਕੇ ਹੁਣ ਸ਼ਰਮ ਆਵੇ ਦਿਲ ਵਿਚ ਜੋ ਵੀ ਸੋਚਦੇ ਹਾਂ।

ਕੌਣ ਕਿਤਾਬਾਂ ਪੜਦਾ ਐਥੇ ਕੌਣ ਸੁਣੇ ਸੰਗੀਤ ਸਦਾ ,
ਆਪਾਂ ਤਾਂ ਅਖਬਾਰ ਵਿਚੋਂ ਮੂਰਤਾਂ ਹੀ ਦੇਖਦੇ ਹਾਂ।
– – ਰਵੀ ਦੀਪ

Ravi Deep

ਦੋ ਦਿਨ ਦੀ ਜਿੰਦਗਾਨੀ

ਦੋ ਦਿਨ ਦੀ ਜਿੰਦਗਾਨੀ ਵੀਰਾ
ਹੱਸ ਖੇਡ ਤੁਰ ਜਾਣਾ
ਕੀ ਕਰਨਾ ਏ ਰੋਸਾ ਕਿਸੇ ਨਾਲ
ਇਥੇ ਬੈਠ ਕਿਸੇ ਨੀ ਰਹਿਣਾ
ਉਸ ਕਦਰ ਦੀ ਮਾਣ ਕੇ ਕੁਦਰਤ
ਸਾਰਿਆਂ ਰਾਹ ਆਪਣੇ ਪੈ ਜਾਣਾ
ਰੰਗਾ ਵਿਚੋਂ ਅਸੀਂ ਖੁਸੀਆਂ ਲਭੀਏ
ਆਖਰ ਇੱਕੋ ਰੰਗ ਸਭ ਨੇ ਹੋ ਜਾਣਾ …
ਦੋ ਦਿਨ ਦੀ ਜਿੰਦਗਾਨੀ ਵੀਰਾ ,,
ਹੱਸ ਖੇਡ ਕੇ ਤੁਰ ਜਾਣਾ ,,,,,,,,,,,,,,,,,,,,,,,,,,,

ਰਵੀ ਰਵਿੰਦਰ

Ravi Deep