ਤੇਰੇ ਤਕ ਪਹੁੰਚ ਨਾ ਸਕੀਆਂ, ਦਿਲੇ ਵਿਚ ਹਾਰੀਆਂ ਕਿੰਨੀਆਂ
ਕਿ ਗੁੰਗੇ ਜਜ਼ਬਿਆਂ ਨੇ ਸੀ, ਅਵਾਜ਼ਾ ਮਾਰੀਆਂ ਕਿੰਨੀਆਂ
ਅਧੂਰੇ-ਪਨ ਦੀਆਂ ਗ਼ਜ਼ਲਾਂ, ਦੀ ਯਾਰੋ, ਦਾਸਤਾਂ ਦੇਖੋ,
ਕਿ ਲਿਖੀਆਂ, ਮੇਟੀਆਂ, ਕਿਸ਼ਤੀ ਬਣਾ ਕੇ ਤਾਰੀਆਂ ਕਿੰਨੀਆਂ
ਕਦੇ ਵੀ ਸਮਝ ਨਾ ਸਕਿਆ ਇਹ ਬੰਦਾ ਰਮਜ਼ ਦੁਨੀਆ ਦੀ,
ਸਿਰਾਂ ‘ਤੇ ਬੇਵਜਹ ਚੁੱਕੀਆਂ, ਨੇ ਗੰਢਾਂ ਭਾਰੀਆਂ ਕਿੰਨੀਆਂ
ਕਤਲ ਅਰਮਾਨ ‘ਤੇ ਸਧਰਾਂ, ਦਿਲਾ ਹੁਣ ਹੋਰ ਨਾ ਕਰ ਤੂੰ,
ਕਿ ਵਸਤੂ ਬਣਕੇ ਪਹਿਲਾਂ ਹੀ, ਤੂ ਰੀਝਾਂ ਮਾਰੀਆਂ ਕਿੰਨੀਆਂ
ਕਿਸੇ ਵੀ ਹੋਰ ਨੂੰ ਪੁੱਛਣ ਤੋਂ ਪਹਿਲਾਂ ਆਪ ਨੂੰ ਪੁੱਛੀਂ,
ਲਸਾੜੇ ਰੋਲ਼ੀਆਂ ਕਿੰਨੀਆਂ, ਨਿਭਾਈਆਂ ਯਾਰੀਆਂ ਕਿੰਨੀਆਂ …
ਜਤਿੰਦਰ ਲਸਾੜਾ
tere taq pahunch na skkiyan, dile vich haariyan kinniyan
ke gunge jazbeyan ne si, awaazan maariyan kinniyan
adhoore-pn dian ghazalan, di yaaro, dastan dekho,
ke likhiyan, metiyan, kishti bna ke taariyan kinniyan
kde bhi samajh na sakiya, eh banda ramaz duniya di,
siraN te bewajah chukiyan ne gandhan bhaariyan kinniyan
qatal aarmaan te sadhraN, dila hun horn a kar tun,
ke vastu banke pehlan hi, tu reejhan maariyan kinniyan
kise vi hor nu puchhan ton pehlan aap nun puchhin,
Lasare rolliyan kinniyan, nibhayiyan yaariyaN kinniyan