ਸੁਪਨੇ

ਇਹ ਸੁਪਨੇ ਵੀ ਕਿੰਨੇ ਅਜੀਬ ਨੇ
ਹਮੇਸ਼ਾਂ ਹੀ ਦੁਨਿਆਵੀ ਸਚਿਆਈ ਤੋਂ ਕੋਹਾਂ ਦੂਰ
ਜੋ ਕਦੇ ਹੋ ਈ ਨਹੀਂ ਸਕਦਾ
ਸੁਪਨੇ ਖਾਬਾਂ ਵਿੱਚ ਉਨ੍ਹਾਂ ਨੂੰ ਵੀ ਪੂਰਾ ਕਰ ਜਾਂਦੇ ਨੇ
ਇਨ੍ਹਾਂ ਨੇ ਈ ਇਸ ਨਾ ਨਿਭਣ ਵਾਲੀ ਸਾਂਝ ਨੂੰ ਜਨਮ ਦਿੱਤਾ
ਮੈਨੂੰ ਪਤਾ ਸੀ ਕੇ ਜੋ ਮੈਂ ਸੋਚ ਰਿਹਾ
ਇਹ ਕਦੇਂ ਨਹੀਂ ਹੋਣਾ
ਪਰ ਇਹ ਰੋਜ਼ ਨੀਂਦ ਵਿੱਚ ਉਨ੍ਹਾਂ ਰੀਝਾਂ ਸੰਗ ਆਣ
ਮੇਰੇ ਦਿਲ ਦੇ ਬੂਹੇ ਤੇ ਦਸਤਕ ਦੇ ਦਿੰਦੇ
ਬਦੋਬਦੀ ਮੇਰੇ ਵੱਲੋਂ ਤੇਰੀ ਨਾਲ ਬਣੀ
ਇੱਕ ਤਰਫੀ ਸਾਂਝ ਵੀ ਇਨ੍ਹਾਂ ਦੀ ਈ ਦੇਣ ਆ
ਇਨ੍ਹਾਂ ਨੇ ਈ ਮੈਨੂੰ ਹਰ ਨਾਕਾਮਯਾਬ ਕੋਸ਼ਿਸ਼ ਤੋਂ ਬਾਅਦ
ਇੱਕ ਵਾਰ ਫੇਰ ਹੰਭਲਾ ਮਾਰਨ ਲਈ ਪ੍ਰੇਰਿਆ
ਤੇਂ ਮੈਂ ਵੀ ਦਿਲ ਦੇ ਅਧੀਨ ਹੋਏ
ਨਾ ਚਾਹੁੰਦਿਆਂ ਵੀ ਇਨ੍ਹਾਂ ਦੋਹਾਂ ਸੰਗ
ਹੁੰਗਾਰਾ ਭਰੀ ਗਿਆ
ਅਖੀਰ ਜਦ ਢਹਿ ਢੇਰੀ ਹੋਇਆ ਮੈਂ
ਤੈਨੂੰ ਭੁੱਲ ਅਗਾਂਹ ਵਧਣ ਲੱਗਿਆ
ਤਾਂ ਇਨ੍ਹਾਂ ਨੂੰ ਉਹ ਵੀ ਰਾਸ ਨਾ ਆਇਆ
ਹੁਣ ਵੀ ਥੋੜੇ ਦਿਨਾਂ ਦੇ ਵਕਫ਼ੇ ਬਾਅਦ
ਇਹ ਤੇਰੀਆਂ ਯਾਦਾਂ ਸੰਗ ਮੁੜ ਕੁੰਡਾ ਖੜਕਾ ਦੌੜ ਜਾਂਦੇ ਨੇ
ਇਹ ਤਾਂ ਜਵਾਕਾਂ ਵਾਂਗ ਮੇਰੇ ਦਿਲ ਰੂਪੀ ਬੂਹੇ ਤੇ
ਤੇਰੀ ਪਿਆਰ ਦੀ ਘੰਟੀਆਂ ਮਾਰ ਮਜ਼ੇ ਲੈ ਰਹੇ ਨੇ
ਪਰ
ਇਹ ਦੋਨੋਂ ਭੋਲੇ ਉਸ ਖੇਡ ਵਿੱਚ ਮਸਤ
ਮੇਰੀ ਅਸਹਿ ਪੀੜਾਂ ਤੋਂ ਬਿਲਕੁਲ ਅਣਜਾਣ ਨੇ
ਸੱਚ ਜਾਣੀ
ਮੈਂ ਤੈਨੂੰ ਕਦੋਂ ਦਾ ਭੁੱਲ ਜਾਣਾ ਸੀ
ਜੇ ਕਿਤੇ ਇਹ ਚੰਦਰੇ ਸੁਪਨੇ ਨਾ ਹੁੰਦੇ

ਤੇਜਿੰਦਰਪਾਲ ਸਿੰਘ  Tejinderpal Singh Buall

( ਸ਼ੈਲੀ ਬੁਆਲ ) #shellybuall
ਸ਼ਮਸ਼ਪੁਰ

®15 ਅਕਤੂਬਰ 2016®