ਸਾਂਝਾ ਪਿਅਾਰ ਦੀਆਂ

ਰਲ਼ ਸੱਜਣਾਂ ਨੇ ਪਾ ਲਈਆਂ, ਨੇ ਸਾਂਝਾ ਪਿਅਾਰ ਦੀਆਂ
ਨਫ਼ਰਤ ਪੱਟ ਕੇ ਲਾਈਆਂ ਨੇ ਤਾਂਘਾ ਸਤਿਕਾਰ ਦੀਆਂ

ਸ਼ੁਕਰ ਹੈ ਰਲ਼ ਕੇ ਕੁਝ ਕੁ ਸੁਘੜ ਸਿਆਣਿਆਂ ਨੇ
ਲਾਈਆਂ ਸੁਰ ਵਿੱਚ ਹੇਕਾਂ ਕਵਿਤਾ ਦੇ ਸ਼ਿੰਗਾਰ ਦੀਆਂ

ਇੱਕ ਫੁਲਵਾੜੀ ਲਾਈ ਰਲ਼ ਕੇ ਵੱਡ ਵਡੇਰਿਆਂ ਨੇ
ਨਿੱਤ ਨਵੀਆਂ ਕਲਮਾਂ ਫੁੱਟਣ ਮਾਂ ਬੋਲੀ ਦੇ ਦੁਲਾਰ ਦੀਆਂ

ਜਿਥੇ ਵੱਡੇ ਛੋਟੇ ਦੀ ਹੈ ਇੱਕੋ ਜਿਹੀ ਪੁੱਛ ਪ੍ਰਤੀਤ
ਕੀ ਮੈਂ ਸਿਫ਼ਤਾਂ ਆਖਾਂ ਇੱਕ ਐਸੇ ਪਰਿਵਾਰ ਦੀਆਂ

ਕੋਈ ਕਿਸੇ ਤੇ ਵੱਡੇਪਣ ਦਾ ਰੋਹਬ ਦਾਬੵ ਨੀਂ ਪਾਉੰਦਾ
ਨਵੇਂ ਪੁਰਾਣੇ ਸੁਘੜ ਸਿਖਾਂਦਰੂ, ਇੱਕਸਾਰ ਦੀਆਂ

ਮਾਂ ਬੋਲੀ ਦਾ ਵਿਹੜਾ ਅੱਜ ਹੈ ਮਹਿਕ ਰਿਹਾ
ਕੀ ਸਿਫਤਾਂ ਕਰਾਂ ਮੈਂ ਇੱਕ ਤੋਂ ਇੱਕ ਫ਼ਨਕਾਰ ਦੀਆਂ

ਮੈਨੂੰ ਮਾਣ ਕਿ ਮੈਂ ਹਾਂ ਹਿੱਸਾ ਏਸੇ ਟੱਬਰ ਦਾ
ਹਬੀਬ ਸਿੱਖਦਾ ਰੋਜ਼ ਮੈਂ ਰਮਜ਼ਾਂ, ਇਸਤੋਂ ਸੰਸਾਰ ਦੀਆਂ

ਰਲ਼ ਸੱਜਣਾਂ ਨੇ ਪਾ ਲਈਏ, ਨੇ ਸਾਂਝਾ ਪਿਅਾਰ ਦੀਆਂ
ਨਫ਼ਰਤ ਪੱਟ ਕੇ ਲਾਈਆਂ ਨੇ ਤਾਂਘਾ ਸਤਿਕਾਰ ਦੀਆਂ……..

ਹਰਵਿੰਦਰ ਹਬੀਬ

ਹਰਵਿੰਦਰ ਹਬੀਬ