ਰੁੱਸੇ ਖਾਬਾਂ ਨੂੰ

ਆਜਾ ਰੁੱਸੇ ਖਾਬਾਂ ਨੂੰ ਮਨਾਈਏ
ਭੁੱਲ ਸਾਰੇ ਗਿਲੇ ਸ਼ਿਲਵੇ
ਸੁਪਨਿਆਂ ਦੀਆਂ ਪੀਘਾਂ ਪਾਈਏ
ਹੱਸੀਏ ਖੇਡੀਏ, ਖ਼ਾਬਾਂ ਨੂੰ ਮਨਾ
ਫਿਰ ਸ਼ਾਮੀ ਘਰ ਪਰਤ ਆਈਏ….
#brarjessy

ßrar Jessy

ਮੇਰਾ ਬਚਪਨ ਤੇਰੇ ਨਾਲ ਬੀਤਦਾ

ਕਿੰਨਾ ਚੰਗਾ ਹੁੰਦਾ ਨਾ
ਮੇਰਾ ਬਚਪਨ ਤੇਰੇ ਨਾਲ ਬੀਤਦਾ
ਆਪਾਂ ਡੱਬਾ ਡੀਕਰੀ ਖੇਡਦੇ
ਤੇ ਮੈਂ ਐਵੇ ਈ ਜਿੱਦ ਕਰ
ਖਾਨਿਆਂ ਤੇ ਕਾਟੇ ਮਾਰ ਆਪਣੇ ਬਣਾ ਲੈਂਦੀ
ਤੂੰ ਕੁਝ ਨਾ ਬੋਲਦਾ
ਲੁਕਣ ਮੀਚੀ ਖੇਡਦੇ
ਤੂੰ ਲੁਕਦਾ,ਮੈਂ ਲੱਭਦੀ
ਲੱਭ ਜਾਣ ਤੇ ਤਾੜੀ ਮਾਰ ਹੱਸਦੀ
ਮੇਰੇ ਲਈ ਤੂੰ ਗੀਟੇ ਬਣਾ ਕੇ ਦਿੰਦਾ
ਆਪਾਂ ਘਰ ਘਰ ਖੇਡਦੇ
ਐਵੇ ਮੁੱਚੀ ਤੂੰ ਮੇਰਾ ਲਾੜਾ ਬਣ
ਟੌਫੀ ਦੇ ਪੰਨੇ ਦੀ ਮੁੰਦਰੀ ਬਣਾ
ਮੇਰੀ ਉਂਗਲੀ ਪਾਉਦਾ
ਮੈੰ ਤੇਰੇ ਲਈ ਖਾਣਾ ਬਣਾਉਂਦੀ
ਤੂੰ ਐਵੇਂ ਮੁੱਚੀ ਖਾਂਦਾ ਤੇ ਕਹਿੰਦਾ
ਖਾਣਾ ਬਹੁਤ ਸਵਾਦ ਬਣਾਉਂਦੀ ਏ ਤੂੰ
ਮੈੰ ਸ਼ਰਮਾ ਜਾਂਦੀ
ਫਿਰ ਕਿਸੇ ਲੱਕੜ ਦੇ ਖੁੰਡ ਨੂੰ
ਮੋਟਰ ਸਾਈਕਲ ਬਣਾ ਤੂੰ ਮੈਨੂੰ ਆਵਾਜ਼ ਦਿੰਦਾ
ਚੱਲ ,ਜੱਸੀਏ ! ਆਜਾ ਹੁਣ ਤੈਨੂੰ ਤੇਰੇ ਪੇਕੀ ਮਿਲਾ ਲਿਆਵਾਂ
ਮੈੰ ਚਾਈਂ ਚਾਈਂ ਤੇਰੇ ਪਿੱਛੇ ਬਹਿ ਜਾਂਦੀ…
ਕਿੰਨਾ ਚੰਗਾ ਹੁੰਦਾ ਨਾ
ਮੇਰਾ ਬਚਪਨ ਤੇਰੇ ਨਾਲ ਬੀਤਦਾ…
#Jassi #brarjessy

ßrar Jessy