ਤੈਨੂੰ ਯਾਦ ਆ??

ਤੈਨੂੰ ਯਾਦ ਆ
ਹਨਾ ਜਦ ਆਪਾਂ ਪਹਿਲੀ ਵਾਰ ਚੈਟ ਕੀਤੀ ਸੀ
ਤਾਂ ਮੈਂ ਕਿੰਨਾ ਬੋਲਦੀ ਸੀ,ਦਿਲ ਫਰੋਲ ਸੁੱਟਿਆ ਸੀ ਆਵਦਾ
ਤੇ ਤੂੰ ਚੁੱਪ ਚਾਪ ਸੁਣ ਰਿਹਾ ਸੀ ਮੈਨੂੰ ਤੇ ਤੇਰੇ ਦਿਲ ਨੇ ਮੈਨੂੰ ਅਪਣਾ ਲਿਆ
ਇੰਝ ਹੀ ਹਰ ਦਿਨ ਬਹਾਰ ਵਾਂਗ ਗੁਜ਼ਰਿਆ
ਤੇ ਇੱਕ ਦਿਨ ਅਚਾਨਕ ਮੈਂ ਪਹਿਲੀ ਵਾਰ ਤੈਨੂੰ ਕਾਲ ਕੀਤੀ
ਫੋਨ ਦੀ ਜਾਂਦੀ ਓਸ ਰਿੰਗ ਨਾਲ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ
ਤੇਰੀ ਆਵਾਜ਼ ਸਾਰਾ ਦਿਨ ਕੰਨਾਂ ‘ਚ ਗੂੰਜਦੀ ਰਹੀ
ਤੇਰੇ ਨਾਲ ਕਈ ਸਾਲ ਗੁਜ਼ਰੇ ਤੇ ਮਹੁੱਬਤ ਨੇ ਮੈਨੂੰ ਸ਼ਬਦਾਂ ਨਾਲ ਖੇਡਣਾ ਸਿਖਾਇਆ
ਤੇ ਹਾਂ ਸੱਚ ਜੋ ਕੁਛ ਮੈਂ ਤੇਰੇ ਤੋਂ ਸਿੱਖਿਆ ,ਉਸਦਾ ਤਾਂ ਕੋਈ ਮੁੱਲ ਨਹੀਂ ਏ
ਜਾਂ ਫਿਰ ਇੰਝ ਕਹਿ ਲੈ ਜੋ ਮੇਰੇ ‘ਚ ਕੁਛ ਚੰਗੇ ਗੁਣ ਨੇ ,ਓਹ ਤੇਰੇ ਨਾਲ ਪਈ ਸਾਂਝ ਦੀ ਕੁੱਖੋਂ ਜਨਮੇ
ਕਿੰਨੇ ਸਾਰੇ ਉਤਾਅ ਚੜਾਅ ਆਏ
ਮੈਂ ਹੌਸਲਾ ਹਾਰਿਆ,ਰੋਈ
ਪਰ ਤੂੰ ਮੇਰੇ ਨਾਲ ਰਿਹਾ
ਰੂਹ ਦਾ ਪੱਲਾ ਤੇਰੇ ਨਾਲ ਕਈ ਸਾਲ ਪਹਿਲਾਂ ਹੀ ਬੰਨ੍ਹ ਲਿਆ ਸੀ
ਹੁਣ ਤਾਂ ਤੇਰੇ ਤੋਂ ਪਰ੍ਹੇ ਕਦੇ ਸੋਚਿਆ ਹੀ ਨਹੀਂ
# ਜੱਸੀ

ßrar Jessy