ਤਪੱਸਿਆ

ਤਪੱਸਿਆ ਮੈਨੂੰ ਪਤਾ ਕੀ ਹੁੰਦੀ ਏ
ਯਾਦ ਆ ਜਦ ਤੂੰ ਰੁੱਸਦਾ ਸੀ
ਤਾਂ ਮੈਂ ਸਾਰੀ ਰਾਤ ਤੈਨੂੰ ਮਨਾਉਂਦੀ ਸੀ
ਮੈਂ ਹੌਕੇ ਭਰਦੀ ਸੀ
ਪਰ ਹੌਕਿਆਂ ਦੀ ਗੂੰਜ ਕਦੀ ਤੇਰੇ ਕੰਨੀਂ ਨਹੀਂ ਸੀ ਪੈਣ ਦਿੱਤੀ
ਮੈਂ ਆਪਣੇ ਆਪ ਨੂੰ ਕੋਸਦੀ ਤੇ ਜੇ ਤੂੰ ਨਾ ਮੰਨਦਾ ਤਾਂ ਮੇਰਾ ਮਰਨ ਹੋ ਜਾਂਦਾ
ਤੇ ਪਤਾ ਨਹੀਂ ਕਿੰਨੇ ਵਾਰੀ ਸੌਰੀ ਤੇ ਨਾਲ ਤੇਰਾ ਨਾਮ ਲਿਖਦੀ
ਸੱਚੀ ਉਦੋਂ ਮੈਨੂੰ ਸੌਰੀ ਦੇ ਅਰਥ ਨਹੀਂ ਸੀ ਪਤਾ
ਮੈਨੂੰ ਤਾਂ ਤੇਰੇ ਮੰਨ ਜਾਣ ਤੱਕ ਮਤਲਬ ਹੁੰਦਾ ਸੀ
ਮੈਂ ਮੇਰਾ ਸਹਿਜੇ ਹੀ ਗਲਤੀ ਕਬੂਲ ਲੈਣਾ ਦੱਸਦਾ ਸੀ
ਕਿ ਮਹੁੱਬਤ ‘ਚ ਮਿਣਤੀਆਂ ਗਿਣਤੀਆਂ ਨਹੀਂ ਹੁੰਦੀਆਂ
ਤੇਰੇ ਨਾਲ ਮੈਨੂੰ ਕਦੀ ਵੱਡਾ ਰੋਸਾ ਨਹੀਂ ਹੁੰਦਾ
ਬੱਸ ਕਦੀ ਕਦਾਈ ਦਿਲ ਕਰਦਾ ਕਿ ਮੈਂ ਰੁੱਸਾ ਤੇ ਤੂੰ ਮੈਨੂੰ ਮਨਾਵੇ
ਮੇਰੇ ਦਿਨ ਦੇ ਖਿਆਲਾਂ ਤੇ ਹਰ ਰਾਤ ਦੇ ਸੁਪਨੇ ‘ਚ ਤੇਰਾ ਆਉਣਾ,
ਤੈਥੋਂ ਦੂਰ ਜਾ ਖਾਲੀ ਮਹਿਸੂਸ ਕਰਨਾ,ਤੇਰੇ ਆਉਣ ਤੇ ਖਿੜ ਜਾਣ
ਏਹ ਸਭ ਵਾਪਰਨਾ ਮੇਰੇ ਲਈ ਖਾਸ ਏ
ਤੇਰੇ ਨਾਲ ਬਿਤਾਇਆ ਹਰ ਪਲ ਡਾਇਰੀ ਦੇ ਪਹਿਲੇ ਖੂਬਸੂਰਤ ਪੰਨੇ ਜਿਹਾ ਏ
ਜਿਸ ਤੇ ਮੈਂ ਚਾਵਾਂ ਨਾਲ ਫੁੱਲ ਉਲੀਕੇ ਨੇ ਤੇ ਇੱਕ ਕੋਨੇ ਤੇਰੇ ਨਾਮ ਦਾ ਪਹਿਲਾਂ ਅੱਖਰ ਲਿਖ ਦਿੱਤਾ ਸੀ
ਤੇਰੇ ਨਾਲ ਪਾਈ ਸਾਂਝ ਸਦੀਵੀ ਕਰਨ ਦਾ ਖੁਆਬ ਦਿਖਾਣ ਵਾਲਿਆਂ
ਮੈਂ ਤੇਰੇ ਤੋਂ ਜਿੰਦ ਵਾਰਦੀ ਹਾਂ
#ਜੱਸੀ

ßrar Jessy