ਕੁਰਬਾਨੀ ਕਰਨ ਵਾਲੇ ਸਿਅਾਸਤ ਨਹੀਂ ਕਰਦੇ

ਦਿੰਦੇ ਅਸਤੀਫਾ ਅੱਜ ਜੋ, ਚਾਲ ਸਿਅਾਸੀ ਚ’..
ੲਿਹਨਾਂ ਹੀ ਟੱਕ ਲਵਾੲਿਅਾ, ਸੀ ਸੰਨ ਬਿਅਾਸੀ ਚ’..
ਹੁਣ ਕਰਦੇ ਫਿਰਨ ਦਿਖਾਵਾ, ਡੁੱਬ ਕੇ ੳੁਦਾਸੀ ਚ’..
ਖਾ ਜਾੲਿਓ ਨਾ ਜੀ ਧੋਖਾ, ਸਿਰ ਬੰਨੀਅਾਂ ਪੱਗਾਂ ਤੋਂ..
ਲੁੱਟ ਕੇ ਪੰਜਾਬ ਨੂੰ ਖਾ ਗੲੇ, ਬੱਚ ਜੋ ੲਿਨ੍ਹਾਂ ਠੱਗਾਂ ਤੋਂ..
ਲੁੱਟ ਕੇ ਪੰਜਾਬ ਨੂੰ ਖਾ ਗੲੇ….
ਜਿਹੜੇ ਸੀ ਮੱਛਰੇ ਫਿਰਦੇ, ਨਹਿਰ ਬਣਾੳੁਂਣ ਨੂੰ..
ਸਤਲੁੱਜ ਤੋਂ ਖੋਹ ਕੇ ਪਾਣੀ, ਯਮੁਨਾ ਵਿੱਚ ਪਾੳੁਂਣ ਨੂੰ..
ਸਾਡੀ ਹਿੱਕ ੳੁੱਤੇ ਰੱਖ ਕੇ, ਅਾਰੀਅਾਂ ਚਲਾੳੁਂਣ ਨੂੰ..
ੳੁਹਨਾਂ ਨੂੰ ਸਬਕ ਸਿਖਾੲਿਅਾ, ਤੇ ਹਰ ੲਿੱਕ ਅਾਕੀ ਲੲੀ..
ਬੱਬਰਾਂ ਨੂੰ ਨਮਸਕਾਰ ਅੈ, ਪਾਣੀਅਾਂ ਦੀ ਰਾਖੀ ਲੲੀ..
ਬੱਬਰਾਂ ਨੂੰ ਨਮਸਕਾਰ ਅੈ….
ਨਹਿਰ ਲੲੀ ਥਾਂ ਅੈਕੁਅਾੲਿਰ, ਜਿਹਨੇ ਕਰਾੲੀ ੲੇ..
ੳੁਹੀ ਹੁਣ ਨਹਿਰ ਵਿਰੋਧੀ, ਦੇਂਦਾ ਦੁਹਾੲੀ ੲੇ..
ਦੇਵੇਗਾ ਹਰ ਕੁਰਬਾਨੀ, ਸੁਨਣੇ ਵਿੱਚ ਅਾੲੀ ੲੇ..
ਹੋਰਾਂ ਘਰੇ ਲਾ ਕੇ ਜਿਹੜੇ, ਡਰਦੇ ਨਹੀਂ ਅੱਗਾਂ ਤੋਂ..
ਲੁੱਟ ਕੇ ਪੰਜਾਬ ਨੂੰ ਖਾ ਗੲੇ, ਬੱਚ ਜੋ ੲਿਨ੍ਹਾਂ ਠੱਗਾਂ ਤੋਂ..
ਲੁੱਟ ਕੇ ਪੰਜਾਬ ਨੂੰ ਖਾ ਗੲੇ….
ਪੰਜਾਬ ਦਾ ਦਰਦ ਜਿਹਨਾਂ ਨੇ, ਹੱਢੀਂ ਹੰਢਾੲਿਅਾ ੲੇ..
‘ਅੱਤਵਾਦੀ’ ਹੋਣ ਦਾ ਤਗਮਾ, ੳੁਹਨਾਂ ਗਲ ਪਾੲਿਅਾ ੲੇ..
ੲਿਸ ਕਲਮ ਨੇ ੳੁਹਨਾਂ ਬਾਬਤ, ਸੱਚ ਹੀ ਸੁਣਾੲਿਅਾ ੲੇ..
ਮਿਲਦੇ ਨਾ ਸ਼ਬਦ ਜੀ ਮੈਨੂੰ, ਯੋਧਿਅਾਂ ਦੀ ਸਾਖੀ ਲੲੀ..
ਬੱਬਰਾਂ ਨੂੰ ਨਮਸਕਾਰ ਅੈ, ਪਾਣੀਅਾਂ ਦੀ ਰਾਖੀ ਲੲੀ..
ਬੱਬਰਾਂ ਨੂੰ ਨਮਸਕਾਰ ਅੈ….
– ਭਲਿੰਦਰਪਾਲ ਸਿੰਘ

Bhalinderpal Singh