ਉਹ ਅੱਖਰ ਉਸ ਤਰ੍ਹਾਂ ਲਿਖਦੈ, ਜਿਵੇਂ ਉਹ ਲਿਖ ਨਹੀਂ ਸਕਦਾ,
ਉਹ ਬਿਲਕੁਲ ਉਸ ਤਰ੍ਹਾਂ ਦਿਖਦੈ, ਜਿਵੇਂ ਉਹ ਦਿਖ ਨਹੀਂ ਸਕਦਾ………
ਸੁਣਿਆ ਹੈ ਕਿ ਉਸਦੇ ਹੁਨਰ ਵਿਚ ਨੇ ਬਰਕਤਾਂ ਬੜੀਆਂ,
ਚਰਚੇ ਕਰਦੀਆਂ ਉਸਦੇ, ਜੀ ਜੁੜ ਕੇ ਖਲਕਤਾਂ ਬੜੀਆਂ,
ਕਿਸੇ ਨੂੰ ਭੇਤ ਨਈਂ ਪੈਂਦਾ, ਉਹ ਕਰਦਾ ਹਰਕਤਾਂ ਬੜੀਆਂ,
ਕਿਤੇ ਵੀ ਪਹੁੰਚ ਜਾਂਦਾ ਹੈ, ਕਿਤੇ ਵੀ ਟਿਕ ਨਹੀਂ ਸਕਦਾ,
ਉਹ ਬਿਲਕੁਲ ਉਸ ਤਰ੍ਹਾਂ ਦਿਖਦੈ, ਜਿਵੇਂ ਉਹ ਦਿਖ ਨਹੀਂ ਸਕਦਾ………
ਬਾਬਾ ਬੇਲੀ