ਐਵੇ ਨਾ ਉਦਾਸ਼ ਹੋ ਦਿਲਾ

ਐਵੇ ਨਾ ਉਦਾਸ਼ ਹੋ ਦਿਲਾ
ਤੂੰ ਹੱਸ ,ਹੋਰ ਨੂੰ ਹੱਸਾ ਕੇ ਤਾਂ ਦੇਖ
ਕਿੰਨੀਆ ਖੁਸਿਆ ਨੇ ਤੇਰੀ ਝੋਲੀ ਵਿਚ
ਤੂੰ ਇਸ ਵਿਚ ਹਥ ਹਿਲਾ ਕੇ ਤਾਂ ਦੇਖ
ਬੜੀ ਖੂਬਸੂਰੱਤ ਹੈ ਏ ਦੁਨਿਆ
ਇਸ ਨੂੰ ਹੋਰ ਸਜਾ ਕੇ ਤਾਂ ਦੇਖ
ਬੜਾ ਅਸ਼ਰ ਹੈ ਤੇਰੀ ਮੁਸਕਰਾਹਟ ਵਿਚ
ਕਦੇ ਇਸ ਦਾ ਅਸ਼ਰ ਆਜਮਾ ਕੇ ਤਾਂ ਦੇਖ
ਕਿਦਾ ਤੱਪਦੇ ਦਿਲ ਨੇ ਠੰਡੇ ਹੁੰਦੇ
ਕਦੇ ਪਿਆਰ ਦੀਆ ਛਿੱਟਾ ਪਾ ਕੇ ਤਾਂ ਦੇਖ
ਬੜਾ ਸਕੂਨ ਹੈ ਰੋਂਦੇ ਨੂੰ ਚੁਪ ਕਰਵਉਣ ਦੇ ਵਿਚ
ਕਦੇ ਰੋਂਦੇ ਨੂੰ ਵੀਰਾ ਕੇ ਤਾਂ ਦੇਖ
ਅਪਨੇ ਨਾਲ ਦੂਜਿਆ ਦਾ ਵੀ ਵੇਹੜਾ ਮਹਿਕ ਜਾਦਾ
ਘਰ ਅਪਨੇ ਵਿਚ ਫੂਲ ਉਗਾ ਕੇ ਤਾਂ ਦੇਖ

KS Afshaar