ਉਹ ਆਖਦਾ

ਜਿੰਦਗੀ ਬਹੁਤ ਨਿਰਮੋਹੀ ਏ
ਰਤੁ ਤਰਸ ਨਹੀਂ ਕਰਦੀ
ਕੀ ਆਪਾਂ ਮਿਲ ਪਾਵਾਂਗੇ ?
ਬੁਣੇ ਸੁਪਨੇ ਜੀ ਸਕਾਂਗੇ?
ਆਜ਼ਾਦ ਜੇਹੀਆਂ ਮਿਲਣੀਆਂ
ਖੁਸ਼ਬੋਈਆਂ ਅਰਗੇ ਗੀਤ …..
ਤੇ ਤੇਰੀਆਂ ਮੈਨੂੰ ਚੰਗੀਆਂ ਨਾ ਲੱਗਦੀ ਕਵਿਤਾਵਾਂ
ਇਹ ਜਿੰਦਗੀ ਮਾਨਣ ਦੇਵੇਗੀ
ਜਿੰਦਗੀ ਦਾ ਇੱਕੋ ਘਿਸਿਆ ਜਿਹਾ ਉੱਤਰ,
“ਮੈਂ ਹੀ ਤਾਂ ਮਿਲਾਇਆ ਏ”

ßrar Jessy