ਕੋਈ ਨਵਾਂ ਵੈਦ ਅਜ਼ਮਾ ਲਾ ਓਏ

ਇੱਕ ਚੁਰਾਸੀ ਦਾ ਦੋਸ਼ੀ ਏ
ਦੂਜਾਂ ਹਿੰਦੂ ਕੱਟੜਵਾਦ ਚਾਹੁੰਦਾ ਏ,
ਚਾਰੇ ਪਾਸਿਓਂ ਤੈਨੂੰ ਘੇਰੇ ਨੇ
ਪੰਜਾਬ ਸਿਆਂ ਤੂੰ ਨਾ ਬਚ ਪਾਉਣਾ ਏ,

ਤੂੰ ਚਿੜੀ ਸੀ ਸੋਨੇ ਦੀ
ਤੈਨੂੰ ਹਰੇਕ ਨੇ ਖੁਦ ਲਈ ਖਰਚ ਲਿਆ,
ਜਦ ਵੀ ਕੁਰਸੀ ਬਚਾਉਣ ਦੀ ਲੋੜ ਪਈ
ਕੁਰਸੀ ਵਾਲਿਆਂ ਨੇ ਤੈਨੂੰ ਵਰਤ ਲਿਆ,

ਤੂੰ ਰੋਗੀ ਏ ਕੈਂਸਰ ਦਾ
ਕੋਈ ਦੇਸੀ ਨੁਖਸਾਂ ਅਪਨਾਲਾ ਓਏ,
ਤੇਰੇ ਬਚਣ ਦੀ ਨਾ ਕੋਈ ਉਮੀਦ ਹੈਗੀ
ਕੋਈ ਨਵਾਂ ਵੈਦ ਅਜ਼ਮਾ ਲਾ ਓਏ,

ਯਾਦ~

Yaad Sandhu

ਨੀ ਮੈਨੂੰ ਇਸ਼ਕੇ ਨੇ ਲੁੱਟਿਆ

ਇਹ ਮਾੜਾ ਨੀ !
ਇਹ ਮਾੜਾ ਨੀ !
ਨੀ ਇਹ ਰੱਜ ਕੇ ਮਾੜਾ,

ਮੁੜ ਆਉ ਨੀ !
ਮੁੜ ਆਉ ਨੀ !
ਨੀ ਇਹ ਰਾਹ ਨਾ ਜਾਣਾ,

ਇਹ ਡੰਗਦਾ ਨੀ !
ਇਹ ਡੰਗਦਾ ਨੀ !
ਨੀ ਇਹ ਨਾਗ ਕੌਡੀਆਂ ਵਾਲਾ,

ਲੈ ਗਿਆ ਨੀ !
ਲੈ ਗਿਆ ਨੀ !
ਨੀ ਕੋਈ ਰੂਹ ਨੂੰ ਕੱਢ ਕੇ,

ਛੱਡ ਗਿਆ ਨੀ !
ਛੱਡ ਗਿਆ ਨੀ !
ਨੀ ਕੋਈ ਤਨ ਨੂੰ ਰੰਗ ਕੇ,

ਮੈਨੂੰ ਲੁੱਟਿਆ ਨੀ !
ਮੈਨੂੰ ਲੁੱਟਿਆ ਨੀ !
ਨੀ ਮੈਨੂੰ ਇਸ਼ਕੇ ਨੇ ਲੁੱਟਿਆ,

ਹਾਏ ਫੁੱਟਿਆ ਨੀ !
ਹਾਏ ਫੁੱਟਿਆ ਨੀ !
ਨੀ ਕਰਮਾਂ ਦਾ ਠੀਕਰਾਂ ਫੁੱਟਿਆ,

ਯਾਦ~

Yaad Sandhu